ਫ਼ਿਰ ਓਹੀ ਕੰਧਾਂ, ਓਹੀ ਚੁਪੀ
ਤੇ ਆਪਣੇ ਆਪ ਦੇ ਨਾਲ਼ ਲੜਾਈ
ਮੇਰੇ ਖਿਆਲਾਂ ਨੇ ਮੱਤ ਮਾਰੀ
ਕਾਹਦਾ ਰੌਲ਼ਾ ਜਾਂਦੇ ਪਾਈ
ਮੈਂ ਇੱਥੇ ਨਹੀਂ ਰਹਿਣਾ

ਸੋਚਾਂ ਵਿਚ ਹੀ ਜਾਗਦੇ ਰਹਿਣਾ
ਸੋਚਾਂ ਵਿਚ ਹੀ ਸੌਂ ਜਾਣਾ
ਨੀਂਦਰ ਆਈ ਕਿ ਨਾ ਆਈ
ਉੱਤੋਂ ਦਿਲ ਹੋਇਆ ਸ਼ੁਦਾਈ
ਇਸ ਗੱਲ ਦਾ ਕੀ ਕਹਿਣਾ

ਕਿਸੇ ਦੇ ਖੇੜੇਆਂ ਦੇ ਵਿਚ ਖੀਵੇ
ਕਿਸੇ ਦੇ ਦੁਖਾਂ ਜਾਨ ਮੁਕਾਈ
ਕੋਈ ਖਰਚੇ, ਤੇ ਇਹ ਕਰਜਾਈ
ਫ਼ਿਰ ਨਾ ਦੇ ਵੀ ਸਕੇ ਦੁਹਾਈ
ਇਸ ਦਿਲ ਦਾ ਕੀ ਕਹਿਣਾ

ਨਾਲ਼ੇ ਵੇਲਾ ਕਿਸੇ ਦਾ ਰਖੇ
ਫ਼ਿਰ ਵੀ ਸੱਖਣਾ ਬਹਿ ਕੇ ਹੱਸੇ
ਵਸਲ ਨੀ ਇਹਦੇ ਕਰਮਾਂ ਚ ਲਗਦਾ
ਇਹ ਲਿਖਵਾ ਕੇ ਲਿਆਇਆ ਜੁਦਾਈ
ਜਿਹਨਾ ਦਾ ਚੰਗਾ ਕਰਦੇ ਰਹਿ ਗਏ
ਜੁਤੀਆਂ ਚ ਪੁਆ ਕੇ ਖੀਰ ਖਵਾਈ
ਜ਼ਖ਼ਮਾਂ ਨੂਂੰ ਕੀ ਟੋਹਣਾ